ਨਿਆਂ ਲਈ ਪੁਰਸਕਾਰ ਯਮਨ ਸਥਿਤ ਅੱਤਵਾਦੀ ਸੰਗਠਨ ਅਰਬ ਪ੍ਰਾਇਦੀਪ ਵਿੱਚ ਅਲ-ਕਾਇਦਾ (AQAP) ਦੀ ਵਿੱਤੀ ਪ੍ਰਣਾਲੀ ਨੰ ਵਿਗਾੜਨ ਵਾਲੀ ਜਾਣਕਾਰੀ ਦੇਣ ਵਾਲੇ ਲਈ $10 ਮਿਲੀਅਨ ਤੱਕ ਦੇ ਇਨਾਮ ਦੇ ਰਿਹਾ ਹੈ।
ਅੱਬਾਸ ਹਮਦਾਨ ਇੱਕ ਸੀਨੀਅਰ AQAP ਨੇਤਾ ਅਤੇ ਸਮੂਹ ਦਾ ਵਿੱਤ ਅਮੀਰ ਹੈ।
ਉਹ ਇੱਕ ਤਜ਼ਰਬੇਕਾਰ AQAP ਸੰਚਾਲਕ ਹੈ ਜਿਸਨੇ ਸਮੂਹ ਦੀਆਂ ਵਿੱਤੀ ਗਤੀਵਿਧੀਆਂ ਅਤੇ ਉਹਨਾਂ ਟੀਚਿਆਂ ਖਿਲਾਫ਼ ਹਮਲਿਆਂ ਦੀ ਯੋਜਨਾ ਵਿੱਚ ਸਹਾਇਤਾ ਕੀਤੀ ਜਿਹਨਾਂ ਵਿੱਚ ਮੱਧ ਪੂਰਬ ਵਿੱਚ ਅਮਰੀਕੀ ਹਿੱਤ ਸ਼ਾਮਲ ਸੀ।
