ਨਿਆਂ ਲਈ ਪੁਰਸਕਾਰ ਅਬਦੁੱਲਾਹੀ ਓਸਮਾਨ ਮੋਹੰਮਦ ਦੇ ਬਾਰੇ ਜਾਣਕਾਰੀ ਦੇਣ ਵਾਲੇ ਲਈ $5 ਮਿਲੀਅਨ ਤੱਕ ਦੇ ਇਨਾਮ ਦੇ ਰਿਹਾ ਹੈ।
ਮੋਹੰਮਦ, ਜਿਸਨੂੰ ਇੰਜੀਨੀਅਰ ਇਸਮਾਈਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਅੱਤਵਾਦੀ ਸਮੂਹ ਅਲ-ਸ਼ਬਾਬ ਦਾ ਸੀਨੀਅਰ ਵਿਸਫੋਟਕ ਮਾਹਰ ਹੈ। ਉਹ ਅਲ-ਸ਼ਬਾਬ ਦੇ ਵਿਸਫੋਟਕ ਸੰਚਾਲਨਾਂ ਅਤੇ ਨਿਰਮਾਣ ਦੇ ਸਮੁੱਚੇ ਪ੍ਰਬੰਧਨ ਲਈ ਜ਼ੁੰਮੇਵਾਰ ਹੈ। ਮੋਹੰਮਦ ਅਲ-ਸ਼ਬਾਬ ਦੇ ਅਖੌਤੀ “ਅਮੀਰ” ਦਾ ਖਾਸ ਸਲਾਹਕਾਰ ਵੀ ਹੈ ਅਤੇ ਅਲ-ਸ਼ਬਾਬ ਦੀ ਮੀਡੀਆ ਸ਼ਾਖਾ, ਅਲ-ਕਾਤਿਬ ਦਾ ਨੇਤਾ ਹੈ।
17 ਨਵੰਬਰ, 2020 ਨੂੰ, ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਮੋਹੰਮਦ ਨੂੰ ਕਾਰਜਕਾਰੀ ਆਦੇਸ਼ (E.O.) 13224 ਦੀ ਧਾਰਾ 1(a)(ii)(b) ਦੇ ਤਹਿਤ ਵਿਸ਼ੇਸ਼ ਤੌਰ ‘ਤੇ ਮਨੋਨੀਤ ਗਲੋਬਲ ਅੱਤਵਾਦੀ (SDGT) ਵਜੋਂ ਨਾਮਜ਼ਦ ਕੀਤਾ।
